Teesari Akh/ਤੀਸਰੀ ਅੱਖ

Teesari Akh is a Punjabi play in two scenes depicting domestic violence.

While this type of violence is ubiquitous across cultures and classes the play focuses on issues that lead to violence in Indo-Canadian families. Unfortunately Punjabi families, in  particular, have seen more than normal tragic instances of violence in recent years.

The play shows a Vancouver office building in early evening with two young women cleaning a room. In the first scene Paul gets terrified when she finds Deepi  sitting motionless with her head down on the table. Their boss Jaimi comes to investigate. Deepi was actually waiting for her fiancé Debi to come. He never comes instead his aunt (Bhua) comes and tells Deepi that her fiancé had gone to India to marry some other woman. Betrayed, Deepi collapses in the chair. This was the second time Deepi was betrayed.

The second scene shows Paul who is working here temporarily after separating from her doctor husband Parkash who suddenly appears and feels very insulted to see his wife doing a clean-up job.

After some argumentation, the scene shifts to their house (shown on one side of the stage) where a flash back shows Parkash, first on the phone to his mother in India, then to his lawyer friend Chan who comes to visit him. Parkash wants his wife Paul to divorce him temporarily and marry his younger brother in India so he could immigrate to Canada on a fake marriage. Paul refuses which angers Parkash.

The scene shifts back to the clean-up place showing Paul and Parkash fighting over their 10-year old daughter Shelley whom Parkash had picked up from the basement where Paul is living after separation.  

***

Third Eye Brochure

Meera Gill (standing) and Harmeet Gill in Third Eye

***

Third Eye Cast: (in order of appearance)
(in 2010 production)

Deepi: Harmeet Gill (Harjit in the Premier performance)
Jaspal: Meera Gill (Surjeet Kalsey)

Jamie: Binder Rode (Gurcharn Dua)
Bhua: Jasbir Heran
Parkash: Darshpreet (Bhupinder Dhaliwal)
Shelley: Parveen Aujla (Surti)
Gurchan: Sukhwinder Takhar
(The theme song in the play was sung by Shivangi, Gurleen Bhatia, Sukhleen Bhatia)

In the first production:

Deepi: Harjit (from India)
Jaspal: Surjeet Kalsey
Jamie: Gurcharn Dua
Parkash: Bhupinder Dhaliwal
Shelley: Surti
(The theme song was sung by Surjeet Kalsey accompanied with flute played by Narinder Bhagi)

***

Theme song in Third Eye:

ਇਕ ਅੱਖ ਤੇਰੀ ਅੱਥਰੂ ਅੱਥਰੂ ਚੁੱਪ ਚੁਪੀਤੀ ਰੋਵੇ
ਇਕ ਅੱਖ ਤੇਰੀ ਚੀਸਾਂ ਚੀਸਾਂ ਹੱਸ ਕੇ ਦਰਦ ਲਕੋਵੇ
ਦੋ ਅੱਖੀਆਂ ਜੇ ਭਰ ਭਰ ਡੁਲ੍ਹੀਆਂ ਹੋਰ ਨਾ ਮੋਤੀ ਰੋਲ
ਮਸਤਕ ਅੰਦਰ ਸੁਪਨੇ ਲੈਂਦੀ ਅੱਖ ਤੀਸਰੀ ਖੋਲ੍ਹ

ਇਕ ਅੱਖ ਤੇਰੀ ਝੁਕਦੀ ਝੁਕਦੀ ਪੈਰਾਂ ਥੱਲੇ ਵਿਛ ਗਈ
ਇਕ ਅੱਖ ਤੇਰੀ ਵਿਚ ਉਡੀਕਾਂ ਸੈਲ ਪੱਥਰ ਹੋ ਟਿਕ ਗਈ
ਤੇਰੇ ਲਈ ਬੱਸ ਧੂੜ ਚਰਨ ਦੀ ਰਾਮਚੰਦਰ ਦੇ ਕੋਲ
ਪਲਕਾਂ ਉਤੋਂ ਧੂੜਾਂ ਛੰਡ ਦੇ ਅੱਖ ਤੀਸਰੀ ਖੋਲ੍ਹ

ਇਕ ਅੱਖ ਤੇਰੀ ਨੈਣ ਮਿਰਗ ਦਾ ਬਾਲਕ ਵਾਂਗੂੰ ਝਾਕੇ
ਇਕ ਅੱਖ ਤੇਰੀ ਫੁੱਲ ਕਮਲ ਦਾ ਮਸਤੀ ਵਿਚ ਕੋਈ ਆਖੇ
ਮੱਤ ਸਮਝੀਂ ਇਹ ਮਿਸ਼ਰੀ ਮਿਸ਼ਰੀ ਚਾਨਣ ਦੇ ਨੇ ਬੋਲ
ਆਪੇ ਆਪਣਾ ਦੀਪ ਜਗਾ ਲੈ ਅੱਖ ਤੀਸਰੀ ਖੋਲ੍ਹ

ਇਕ ਅੱਖ ਤੇਰੀ ਕਵਿਤਾ ਕਵਿਤਾ ਨਾ ਕੋਈ ਪੜ੍ਹੇ ਨਾ ਗਾਵੇ
ਇਕ ਅੱਖ ਤੇਰੀ ਪੰਜ ਗ੍ਰੰਥੀ ਅਣਖੋਲ੍ਹੀ ਰਹਿ ਜਾਵੇ
ਧੁੰਦ ਚੀਰ ਕੇ ਕਿਰਨਾ ਆਈਆਂ ਜੀਅ ਆਇਆਂ ਨੂੰ ਬੋਲ
ਯੁਗਾਂ ਯੁਗਾਂ ਤੋਂ ਲੰਮੀ ਸੁੱਤੀ ਅੱਖ ਤੀਸਰੀ ਖੋਲ੍ਹ

***

ਮੋਜ਼ੇਕ ਵੱਲੋਂ ਆਯੋਜਿਤ ਸਭਿਆਚਾਰਕ ਪ੍ਰੋਗਰਾਮ ਵਿਚ

              ਪੰਜਾਬੀ ਨਾਟਕ: ਤੀਸਰੀ ਅੱਖ

ਮੋਜ਼ੇਕ ਲੋਅਰ ਮੇਨਲੈਂਡ ਦੀ ਇਕ ਹਰਮਨ ਪਿਆਰੀ ਬਹੁਭਾਸ਼ਾਈ ਸੰਸਥਾ ਹੈ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਨਵੇਂ ਇਮੀਗਰੈਂਟਾਂ ਦੀ ਸਹਾਇਤਾ ਕਰਦੀ ਆ ਰਹੀ ਹੈ। ਇਸ ਮਹੀਨੇ ਦੀ 26 ਤਾਰੀਖ ਨੂੰ ਇਹ ਇਕ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮ ਕਰ ਰਹੀ ਹੈ ਜਿਸ ਦਾ ਮੰਤਵ ਸਾਡੀ ਕਮਿਉਨਿਟੀ ਦੇ ਲੋਕਾਂ ਵਿਚ ਸਾਡੇ ਸਭਿਆਚਾਰ ਦੇ ਚੰਗੇ ਅਤੇ ਬੁਰੇ ਪਹਿਲੂਆਂ ਬਾਰੇ ਚੇਤੰਨਤਾ ਪੈਦਾ ਕਰਨੀ ਹੈ।
ਪ੍ਰੋਗਰਾਮ ਵਿਚ ਇਕ ਰੀਸੋਰਸ ਗੈਲਰੀ ਹੋਵੇਗੀ, ਜਰਨੈਲ ਸਿੰਘ ਆਰਟਿਸਟ ਦੇ ਚਿਤਰਾਂ ਦੀ ਨੁਮਾਇਸ਼ ਕੀਤੀ ਜਾਵੇਗੀ ਅਤੇ ਪੰਜਾਬੀ ਨਾਟਕ, ਤੀਸਰੀ ਅੱਖ, ਪੇਸ਼ ਕੀਤਾ ਜਾਵੇਗਾ।
ਨਾਟਕ ਵੈਨਕੂਵਰ ਦੇ ਪੰਜਾਬੀ ਲੇਖਕ ਅਤੇ ਨਾਟਕਕਾਰ ਅਜਮੇਰ ਰੋਡੇ ਨੇ ਲਿਖਿਆ ਹੈ ਜਿਸ ਵਿਚ ਸਾਡੀ ਕਮਿਉਨਿਟੀ ਦੇ ਪਰਿਵਾਰਾਂ ਵਿਚ ਰੋਜ਼ ਦਿਹਾੜੇ ਹੋ ਰਹੀ ਹਿੰਸਾ ਦਿਖਾਈ ਗਈ ਹੈ। ਇੰਡੋ-ਕਨੇਡੀਅਨ ਕਮਿਉਨਿਟੀ ਨੇ ਜਿੱਥੇ ਸਖਤ ਮਿਹਨਤ ਕਰਕੇ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ, ਰਾਜਸੀ ਅਤੇ ਆਰਥਿਕ ਖੇਤਰਾਂ ਵਿਚ ਸ਼ਾਨਦਾਰ ਕਾਮਯਾਬੀਆਂ ਹਾਸਲ ਕੀਤੀਆਂ ਹਨ ਉਥੇ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਨਰਕੀ ਵੀ ਬਣਾਇਆ ਹੈ। ਔਰਤਾਂ ਵਿਰੁੱਧ ਹਿੰਸਾ ਵਧਦੀ ਜਾਂਦੀ ਹੈ, ਆਏ ਦਿਨ ਔਰਤਾਂ ਦੇ ਕਤਲ ਹੋ ਰਹੇ ਹਨ। ਹਰ ਕਤਲ ਨਾਲ ਕਮਿਉਨਿਟੀ ਦਾ ਸਿਰ ਹੋਰ ਨੀਵਾਂ ਹੋ ਜਾਂਦਾ ਹੈ।
ਪੰਜਾਬੀ ਪਰਿਵਾਰਾਂ ਵਿਚ ਹਿੰਸਾ ਦਾ ਵੱਡਾ ਕਾਰਨ ਪਰਿਵਾਰਾਂ ਦਾ ਉਲਝਿਆ ਤਾਣਾ ਬਾਣਾ ਅਤੇ ਗਲਤ ਕਦਰਾਂ ਕੀਮਤਾਂ ਹਨ। ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਪਰਿਵਾਰਕ ਰਿਸ਼ਤਿਆਂ ਦਾ ਤਾਣਾ ਬਾਣਾ ਵਧਦਾ ਜਾਂਦਾ ਹੈ। ਇਹ ਦਾ ਤਾਣਾ ਬਾਣਾ  ਸਾਨੂੰ ਆਸਰਾ ਵੀ ਦਿੰਦਾ ਹੈ ਤੇ ਸਾਡਾ ਗਲਾ ਵੀ ਘੁਟਦਾ ਹੈ। ਰਿਸ਼ਤਿਆਂ ਦੇ ਸੰਗਲ ਦਿਨੋਂ ਦਿਨ ਭਾਰੇ ਹੁੰਦੇ ਜਾਂਦੇ ਹਨ। ਪੰਜਾਬੀ ਲੋਕ ਗਲਾਂ ਵਿਚ ਪਏ ਸੰਗਲਾਂ ਨੂੰ ਲਾਹ ਕੇ ਪਰ੍ਹੇ ਨਹੀਂ ਸੁਟਦੇ, ਇਹਨਾਂ ਨਾਲ ਲੜਦੇ ਹਨ, ਇਕ ਦੂਜੇ ਦੇ ਤਨਾ ਮਨਾ ਤੇ ਲਾਸਾਂ ਪਾਉਂਦੇ ਹਨ। ਰਾਤਾਂ ਨੂੰ ਕੰਮ ਕਰਦੇ ਹਨ ਦਿਨੇ ਵਕੀਲਾਂ ਕੋਲ ਭੱਜੇ ਫਿਰਦੇ ਹਨ। ਪੈਸੇ ਰੋੜ੍ਹਦੇ ਹਨ, ਕਤਲ ਕਰਦੇ ਹਨ, ਆਤਮਘਾਤ ਤੱਕ ਜਾ ਪਹੁੰਚਦੇ ਹਨ। ਤੀਸਰੀ ਅੱਖ ਇਹਨਾਂ ਹਿੰਸਕ ਵਰਤਾਰਿਆਂ ਨਾਲ ਤਨ ਮਨ ਤੇ ਪਈਆਂ ਲਾਸਾਂ ਨੂੰ ਦਰਸ਼ਕਾਂ ਸਾਹਮਣੇ ਨੰਗਾ ਕਰ ਕਰਦਾ ਹੈ।
ਨਾਟਕ, ਗੁਰਦੀਪ ਆਰਟਸ ਅਕੈਡਮੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸਦੀ ਨਿਰਦੇਸ਼ਨਾ ਪੰਜਾਬੀ ਦੇ ਨਾਟਕ ਤੇ ਫਿਲਮ ਨਿਰਮਾਤਾ ਗੁਰਦੀਪ ਭੁੱਲਰ ਨੇ ਕੀਤੀ ਹੈ। ਨਾਟਕ ਦੀਆਂ ਐਕਟ੍ਰਸਾਂ ਅਤੇ ਐਕਟਰ ਸਾਡੇ ਜਾਣੇ ਪਛਾਣੇ ਸਥਾਨਕ ਕਲਾਕਾਰ ਹਨ: (ਮੰਚ ਤੇ ਕਰਮਵਾਰ), ਹਰਮੀਤ ਗਿੱਲ, ਮੀਰਾ ਗਿੱਲ, ਬਲਵਿੰਦਰ ਰੋਡੇ, ਦਰਸ਼ਪ੍ਰੀਤ, ਸੁਖਵਿੰਦਰ ਤੱਖੜ, ਜਸਬੀਰ ਹੈਰਨ ਅਤੇ ਪਰਵੀਨ। ਨਾਟਕ ਦੇ ਸੈੱਟ ਡਿਜ਼ਾਇਨਰ ਇੰਦਰਜੀਤ ਅਤੇ ਬਲਿਵਿੰਦਰ ਰੋਡੇ ਹਨ। ਗੀਤਾਂ ਨੂੰ ਆਵਾਜ਼ ਸ਼ਿਵਾਨਗੀ, ਗੁਰਲੀਨ ਭਾਟੀਆ ਅਤੇ ਸੁਖਲੀਨ ਭਾਟੀਆ ਨੇ ਦਿਤੀ ਹੈ। ਨਾਟਕ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਪ੍ਰੋਗਰਾਮ: 26 ਮਾਰਚ 2010 ਨੂੰ ਸ਼ਾਮ ਦੇ 6:30 ਵਜੇ ਨੌਰਥ ਡੈਲਟਾ ਸੀਨੀਅਰ ਸੈਕੰਡਰੀ ਸਕੂਲ ਦੇ ਆਡੀਟੋਰੀਅਮ ਵਿਚ ਆਰੰਭ ਹੋਵੇਗਾ।