Chetna

Chetna is a series of small plays that condemns the inferior status of women in our society. The plays were prepared in meetings of Samaanta, a women’s group working to oppose violence against women. Scripts were written by Ajmer Rode and Surjeet Kalsey and the plays have been staged in several programs. The number of plays were often changed according to the availability of time. When Chetna was staged in a program in Abbotsford (1983) the stage was constructed instantly by placing 4 large tables together.
Vancouver organization  IPANA invited Samaanta members to perform Chetna in their cultural program when they invited famous Punjabi playwright Gursharn Singh from India in 1983. The play was performed in the New Westminster hall Caimaw on 21 June 1983.

***                      

ਚੇਤਨਾ

ਚੇਤਨਾ  ਛੋਟੇ ਛੋਟੇ ਨਾਟਕਾਂ ਦੀ ਸੀਰੀਜ਼ ਹੈ ਜੋ ਪੰਜਾਬੀ ਸਮਾਜ ਵਿਚ ਔਰਤਾਂ ਦੀ ਘਟੀਆ ਸਥਿਤੀ ਦਾ ਖੰਡਨ ਕਰਦੀ ਹੈ। ਇਹ ਘਟੀਆ ਸਥਿਤੀ ਕਨੇਡੀਅਨ ਪੰਜਾਬੀ ਸਮਾਜ ਵਿਚ ਵੀ ਕਾਇਮ ਰਹਿੰਦੀ ਹੈ। ਨਾਟਕਾਂ ਨੂੰ ਵਿੱਮੈਨ  ਗਰੁੱਪ, ਸਮਾਨਤਾ, ਦੇ ਮੈਂਬਰਾਂ ਨੇ ਵਰਕਸ਼ਾਪਾਂ ਵਿਚ ਤਿਆਰ ਕੀਤਾ। ਸਕ੍ਰਿਪਟਾਂ ਸੁਰਜੀਤ ਕਲਸੀ ਅਤੇ ਅਜਮੇਰ ਰੋਡੇ ਨੇ ਲਿਖੀਆਂ। ਇਹ ਨਾਟਕ ਕਈ ਪ੍ਰੋਗਰਾਮਾਂ ਵਿਚ ਖੇਡੇ ਗਏ। ਸਮੇਂ ਦੀ ਲੋੜ ਅਨੁਸਾਰ ਨਾਟਕਾਂ ਦੀ ਗਿਣਤੀ ਵੱਧ ਘੱਟ ਕੀਤੀ ਜਾ ਸਕਦੀ ਹੈ ਅਤੇ ਜੇ ਹਾਲ ਵਿਚ ਸਟੇਜ ਨਾ ਹੋਵੇ ਤਾਂ ਮੇਜਾਂ ਜੋੜ ਕੇ ਆਰਜੀ ਸਟੇਜ ਤਿਆਰ ਕੀਤੀ ਜਾ ਸਕਦੀ ਹੈ ਜਿਸਤਰ੍ਹਾਂ ਐਬਟਸਫੋਰਡ ਵਿਚ ਇਕ ਮੰਚਨ ਸਮੇ ਕੀਤਾ ਗਿਆ ਸੀ।

ਚੇਤਨਾ ਦੀ ਇਕ ਪੇਸ਼ਕਾਰੀ ਵੈਨਕੂਵਰ ਦੀ ਸੰਸਥਾ ਇਪਾਨਾ ਵੱਲੋਂ ਕੀਤੇ ਇਕ ਪ੍ਰੋਗਰਾਮ ਵਿਚ ਵੀ ਕੀਤੀ ਗਈ। ਇਹ ਪ੍ਰੋਗਰਾਮ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੀ ਵੈਨਕੂਵਰ ਫੇਰੀ ਸਮੇਂ ਨਿਉ ਵੈਸਮਿਨਸਟਰ ਦੇ ਹਾਲ Caimaw ਵਿਚ 21 ਜੂਨ 1983 ਨੂੰ ਕੀਤਾ ਗਿਆ ਜਿਸ ਵਿਚ ਚੇਤਨਾ ਦੇ ਚਾਰ ਸੀਨ ਔਰਤਾਂ ਦੀ ਜੱਥੇਬੰਦੀ ਸਮਾਨਤਾ ਵੱਲੋਂ ਸਟੇਜ ਕੀਤੇ ਗਏ

Chetna-ajmer.jpg
ਚੇਤਨਾ  ਦਾ ਇਕ ਦਿ੍ਸ਼: ਅਦਾਕਾਰ: ਪਿੰਕੀ (ਦੀਪਾਂ) ਅਤੇ ਅਜਮੇਰ ਰੋਡੇ (ਪਿਤਾ)  

ਪਿਤਾ: ਇੰਡੀਆ ਤੋਂ ਆਏ ਸੀ ਤਾਂ ਕੀ ਸੁਪਨੇ ਲੈ ਕੇ ਆਏ ਸੀ; ਕਨੇਡਾ ‘ਚ ਰੱਜ ਕੇ ਕਮਾਈ ਕਰਾਂਗੇ, ਘਰ ਬਣਾਵਾਂਗੇ, ਗ੍ਰੀਬੀ ਤੋਂ ਖਹਿੜਾ ਛੁਡਾਵਾਂਗੇ, ਬੱਚੇ ਸਕੂਲਾਂ ਕਾਲਜਾਂ ‘ਚ ਪੜ੍ਹਨਗੇ, ਚੰਗੇ ਘਰੀਂ ਵਿਆਹ ਹੋਊ, ਕਿੰਨੀ ਇਜ਼ਤ ਬਣੂ। ਪਰ ਐਸ ਮੁਲਕ ਦੇ ਚਲਣ -ਪੁਠੇ, ਘਟੀਆ, ਲੱਚਰ… ਜੇ ਬੰਦੇ ਨੂੰ ਪੈਸੇ ਵੱਲੋਂ ਇਜ਼ਤ ਮਿਲਦੀ ਐ ਤਾਂ ਉਲਾਦ ਵੱਲੋਂ ਖੇਹ ‘ਚ ਪੈ ਜਾਂਦੀ ਹੈ; ਐਦੂੰ ਤਾਂ ਇੰਡੀਆ ਈ ਚੰਗੇ ਸੀ, ਗ੍ਰੀਬ।

ਦੀਪਾਂ: ਫੇਰ ਡੈਡੀ ਤੁਸੀਂ ਇੰਡੀਆ ਈ ਕਿਉਂ ਨੀ ਚਲੇ ਜਾਂਦੇ ਵਾਪਸ?

ਪਿਤਾ: (ਦੀਪਾਂ ਦੀ ਗੱਲ ਨੂੰ ਅਣਸੁਣੀ ਕਰਦਾ ਹੋਇਆ): ਸੋਚਿਆ ਸੀ ਇੰਡੀਆ ਤੋਂ ਤੇਰੇ ਲਈ ਕੋਈ ਪੜ੍ਹਿਆ ਲਿਖਿਆ ਮੁੰਡਾ ਮੰਗਵਾਵਾਂਗੇ, ਵਡੇ ਖਾਨਦਾਨ ਦਾ, ਕੋਈ ਡਾਕਟਰ, ਕੋਈ ਇੰਜੀਨੀਅਰ, ਕਿੰਨੀ ਸ਼ਾਨ ਬਣਨੀ ਸੀ; ਪਰ ਤੇਰੇ ਚਾਲਿਆਂ ਨੇ ਮੈਨੂੰ ਕਿਤੋਂ ਦਾ ਨੀ ਛਡਣਾ, ਲੋਕਾਂ ਚ ਖੜ੍ਹਨ ਜੋਗਾ ਨੀ ਛਡਣਾ।

ਦੀਪਾਂ: ਤੁਹਾਡੀ ਇਜ਼ਤ ਨੂੰ ਆਨਰ ਨੂੰ ਕੋਈ ਫਰਕ ਨੀ ਪੈਣਾ ਡੈਡੀ, the trouble is your attitude is wrong, your thinking is ancient, rotton, it stinks, I hate it.

————————————————————-
————————————————————-