Leela.

ਲੀਲ੍ਹਾ (ਕਵਿਤਾ), ਪੰਨੇ 1053, ਰੇਨਬਰਡ ਪ੍ਰੈੱਸ, ਵੈੱਨਕੂਵਰ, ਲੰਡਨ (ਯੂ ਕੇ), 1999

ਲੀਲ੍ਹਾ  ਨੂੰ 1999 ਵਿਚ ਕਨੇਡੀਅਨ ਪ੍ਰਕਾਸ਼ਕ ਰੇਨਬਰਡ ਨੇ ਪ੍ਰਕਾਸ਼ਤ ਅਤੇ ਨਵਯੁਗ ਪਬਲਿਸ਼ਰਜ਼ ਦਿੱਲੀ ਨੇ ਪ੍ਰਿੰਟ ਅਤੇ ਡਿਸਟ੍ਰੀਬਯੂਟ ਕੀਤਾ। ਪ੍ਰਕਾਸ਼ਨਾ ਤੋਂ ਪਹਿਲਾਂ ਸੁਰਜੀਤ ਪਾਤਰ, ਹਰਿੰਦਰ ਮਹਿਬੂਬ ਅਤੇ ਸੁਤਿੰਦਰ ਨੂਰ ਹੋਰਾਂ ਨੇ ਲੀਲ੍ਹਾ ਦਾ ਖਰੜਾ ਪੜ੍ਹਿਆ ਸੀ; ਉਨ੍ਹਾਂ ਦੀਆਂ ਰਾਵਾਂ ਪੁਸਤਕ ਦੇ ਪਿਛਲੇ ਕਵਰ ਤੇ ਦਿਤੀਆਂ ਗਈਆਂ ਹਨ। ਪੰਜ ਦਰਿਆ  ਲੁਧਿਆਣਾ ਦੇ ਸਟਾਫ ਨੇ ਇਸਦੀ ਪੂਰਵ-ਪ੍ਰਕਾਸ਼ਨਾ ਵਿਚ ਸਹਾਇਤਾ ਕੀਤੀ ਅਤੇ ਦਿੱਲੀ ਤੋਂ ਪ੍ਰਿੰਟ ਹੋ ਕੇ ਆਈ ਲੀਲ੍ਹਾ ਨੂੰ ਅਮਰਜੀਤ ਗਰੇਵਾਲ ਅਤੇ ਸਟਾਫ ਮੈਂਬਰਾਂ ਨੇ ਆਪਣੇ ਦਫਤਰ ਵਿਚ ਸੈਲੀਬ੍ਰੇਟ ਕੀਤਾ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਉਪੀਨੀਅਨ ਮੇਕਰਜ਼ (ਲੁਧਿਆਣਾ) ਦੇ ਸਹਿਯੋਗ ਨਾਲ ਇਸਨੂੰ ਪੰਜਾਬੀ ਭਵਨ ਵਿਚ ਲੋਕ ਅਰਪਨ ਕੀਤਾ ਗਿਆ।

ਸਮਾਗਮ ਦੀ ਪ੍ਰਧਾਨਗੀ ਸੁਰਜੀਤ ਪਾਤਰ ਨੇ ਕੀਤੀ ਅਤੇ ਸੁਤਿੰਦਰ ਸਿੰਘ ਨੂਰ ਨੇ ਸ੍ਰੋਤਿਆਂ ਨਾਲ ਲੀਲ੍ਹਾ  ਦਾ ਪਰਿਚੈ ਕਰਵਾਂਦਿਆਂ ਕਿਹਾ ਕਿ “ਅਜਿਹੇ ਕਾਵਿ ਸੰਗ੍ਰਹਿ ਦੀ ਉਡੀਕ ਰਹਿੰਦੀ ਹੈ ਤੇ ਉਸ ਪਿਛੋਂ ਉਸ ਭਾਸ਼ਾ ਦੇ ਕਾਵਿ ਦੇ ਪ੍ਰਤਿਮਾਨ ਹੋਰ ਹੋ ਜਾਂਦੇ ਹਨ”। ਅਮਰਜੀਤ ਗਰੇਵਾਲ ਨੇ ਪੁਸਤਕ ਉਤੇ ਵਿਚਾਰ ਵਟਾਂਦਰੇ ਦਾ ਆਰੰਭ ਕੀਤਾ ਅਤੇ ਕਿਹਾ ਲੀਲ੍ਹਾ  ਨੇ ਪੰਜਾਬੀ ਵਿਚ ਕਵਿਤਾ ਦਾ ਮੁਹਾਵਰਾ ਹੀ ਬਦਲ ਦਿਤਾ ਹੈ ਅਤੇ ਪੰਜਾਬੀ ਵਿਚ ਉਤਰ ਆਧੁਨਿਕ ਕਵਿਤਾ ਦਾ ਸਭ ਤੋਂ ਸੁਹਿਰਦ ਰੂਪ ਪਹਿਲੀ ਵਾਰ ਪੇਸ਼ ਕੀਤਾ ਹੈ। ਇਤਿਹਾਸ ਦੇ ਪ੍ਰੋਫੈਸਰ ਸੁਮੇਲ ਸਿੰਘ ਸਿਧੂ ਨੇ ਕਿਹਾ ਕਿ ਉਤਰ ਆਧੁਨਿਕਤਾ ਨਾਲ ਪਰੰਪਰਾਵਾਦੀ ਇਤਿਹਾਸ ਦਾ ਅੰਤ ਹੁੰਦਾ ਮੰਨਿਆ ਜਾਂਦਾ ਹੈ ਅਤੇ ਲੀਲ੍ਹਾ  ਉਹਨਾਂ ਪੁਸਤਕਾਂ ਵਿਚੋਂ ਹੈ ਜੋ ਇਸ ਧਾਰਨਾ ਵੱਲ ਉਂਗਲ ਉਠਾਂਦੀਆਂ ਹਨ। ਸੁਰਜੀਤ ਪਾਤਰ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਲੀਲ੍ਹਾ ਸਾਡੀ ਸਦੀ ਦੀਆਂ ਸਭ ਤੋਂ ਮਹੱਤਵਪੂਰਣ ਕਾਵਿ ਪੁਸਤਕਾਂ ਵਿਚੋਂ ਇਕ ਹੈ।

ਲੀਲ੍ਹਾ  ਦੇ ਲੁਧਿਆਣਾ ਵਿਚ ਰੀਲੀਜ਼ ਸਮਾਗਮ ਪਿਛੋਂ ਇਸਦੇ ਲੇਖਕਾਂ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ, ਦਿੱਲੀ ਯੂਨੀਵਰਸਿਟੀ, ਪੰਜਾਬੀ ਅਕੈਡਮੀ ਦਿਲੀ, ਭਾਈ ਵੀਰ ਸਿੰਘ ਸਦਨ, ਦਿੱਲੀ ਵਿਚ; ਐਸ. ਸਵਰਨ ਅਤੇ ਅਮਰੀਕ ਗਿੱਲ ਦੇ ਸਹਿਯੋਗ ਨਾਲ ਮੁੰਬਈ ਵਿਚ, ਏਸ਼ੀਅਨ ਕਲਚਰਲ ਸੋਸਾਇਟੀ ਅਤੇ ਹਰਜੀਤ ਅਟਵਾਲ ਦੇ ਸਹਿਯੋਗ ਨਾਲ ਲੰਡਨ ਵਿਚ; ਕਲਮਾਂ ਦਾ ਕਾਫਲਾ ਟਰਾਂਟੋ, ਪੰਜਾਬੀ ਰਾਈਟਰਜ਼ ਫੋਰਮ ਵੈਨਕੂਵਰ, ਅਤੇ ਜਗਪਾਲ ਟਿਵਾਣਾ ਦੇ ਯਤਨਾਂ ਨਾਲ ਹੈਲੀਫੈਕਸ (ਕੈਨੇਡਾ) ਵਿਚ ਲੀਲ੍ਹਾ  ਵਿਚੋਂ ਕਵਿਤਾਵਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ।

ਫਿਲਹਾਲ  ਦੇ ਸੰਪਾਦਕ ਗੁਰਬਚਨ ਨੇ ਲੀਲ੍ਹਾ  ਉਤੇ ਪਹਿਲਾ ਵਿਸਥਾਰ ਪੂਰਵਕ ਅਤੇ ਆਲੋਚਨਾਤਮਕ ਨਿਬੰਧ ਲਿਖਿਆ ਜੋ ਨਵਾਂ ਜ਼ਮਾਨਾ ਐਤਵਾਰਤਾ  ਦੇ ਦੋ ਅੰਕਾਂ ਵਿਚ ਪ੍ਰਕਾਸ਼ਤ ਹੋਇਆ।

ਪੰਜਾਬੀ ਲੇਖਕ ਸੁਰਜੀਤ ਹਾਂਸ ਨੇ ਲਿਖਿਆ ਕਿ “ਆਪਣੇ ਵੇਲੇ ਦਾ ਸਭ ਤੋਂ ਵਡਾ ਤੇ ਅ-ਡੁੱਬ ਜਹਾਜ “ਦਾ ਟਾਈਟੈਨਿਕ” ਪਹਿਲੀ ਯਾਤਰਾ ‘ਚ ਹੀ ਡੁੱਬ ਗਿਆ ਸੀ, ਟਾਈਟੈਨਿਕ ਦੇ ਅਨੁਪਾਤ ਦੀ ਪ੍ਰਕਾਸ਼ਨਾ ਦਾ ਕੀ ਭਰੋਸਾ?” ਕੈਨੇਡਾ ਪਰਤ ਕੇ ਮੈਂ ਹਾਂਸ ਦੀ ਰਾਇ ਲੀਲ੍ਹਾ  ਦੇ ਪ੍ਰਕਾਸ਼ਕ ਮਾਇਕਲ ਬੁਲਕ ਨੂੰ ਦੱਸੀ। ਮਾਇਕਲ ਨੇ ਕਿਹਾ, “That’s great, a good comparison: Titanic is very much alive even after sinking almost a centrury ago”

ਦਸਵੀਂ ਵਰ੍ਹੇਗੰਢ

ਇੰਡੀਅਨ ਐਕਸਪ੍ਰੈੱਸ ਦੀ ਪ੍ਰਸਿੱਧ ਪੱਤਰਕਾਰ (ਜੋ ਹੁਣ ਸਾਡੇ ਵਿਚਕਾਰ ਨਹੀਂ) ਅੰਮ੍ਰਿਤਾ ਚੌਧਰੀ ਨੇ ਲੀਲ੍ਹਾ  ਛਪਣ ਤੋਂ ਦਸ ਸਾਲਾਂ ਪਿਛੋਂ ਲਿਖਿਆ: “Despite the criticism that this huge volume would sink just like a massive ship, the book continues to amuse bibliophiles.” ਅੰਮ੍ਰਿਤਾ ਨੇ ਇਹ ਟਿੱਪਣੀ ਲੀਲ੍ਹਾ ਦੀ ਦਸਵੀਂ ਵਰ੍ਹੇ-ਗੰਢ ਤੇ ਪੰਜਾਬੀ ਭਵਨ ਲੁਧਿਆਣਾ ਵਿਚ ਹੋਏ ਇਕ ਸੈਮੀਨਾਰ ਉਤੇ ਕੀਤੀ ਅਤੇ ਲਿਖਿਆ, “Leela is nothing short of a classic.” ਇਸੇ ਸੈਮੀਨਾਰ ਤੇ ਬੋਲਦਿਆਂ ਸੁਤਿੰਦਰ ਨੂਰ ਨੇ ਕਿਹਾ, in the present times, a lot of poetry is being churned out and Punjabi language too is falling prey to this. There is more bad poetry than the good one and if someone wants to seek a reference on what good poetry is then Leela is the book to refer to. ਸੈਮੀਨਾਰ ਤੇ ਸੁਤਿੰਦਰ ਨੂਰ ਤੋਂ ਬਿਨਾਂ ਅਮਰਜੀਤ ਗਰੇਵਾਲ, ਸੁਰਜੀਤ ਪਾਤਰ, ਹਰਿੰਦਰ ਮਹਿਬੂਬ ਤੇ ਹੋਰ ਵਿਦਵਾਨਾਂ ਨੇ ਵੀ ਲੀਲ੍ਹਾ  ਬਾਰੇ ਆਪਣੇ ਵਿਚਾਰ ਪਰਗਟ ਕੀਤੇ।

ਨਵੀਆਂ ਪੰਜਾਬੀ ਪੁਸਤਕਾਂ ਪ੍ਰਕਾਸ਼ਤ ਹੋਣ ਪਿਛੋਂ ਛੇਤੀ ਹੀ ਲੇਖਕਾਂ/ਪਾਠਕਾਂ ਦੀ ਸਿਮਰਤੀ ਚੋਂ ਕਿਰ ਜਾਂਦੀਆਂ ਹਨ, ਲੀਲ੍ਹਾ ਦੀ ਦਸਵੀਂ ਵਰ੍ਹੇ-ਗੰਢ ਮਨਾਏ ਜਾਣਾ ਸਾਡੇ ਲਈ ਤਸੱਲੀ ਵਾਲੀ ਗੱਲ ਸੀ। ਇਸਦੀ ਪ੍ਰਾਪਤੀ ਲਈ ਲੇਖਕਾਂ ਤੋਂ ਪੁੱਛਗਿਛ ਅਜੇ ਵੀ ਲਗਾਤਾਰ ਹੁੰਦੀ ਰਹਿੰਦੀ ਹੈ; ਦੂਸਰੀ ਐਡੀਸ਼ਨ ਵਿਚਾਰ ਅਧੀਨ ਹੈ।

ਮੈਂ 1999 ਵਿਚ ਲੀਲ੍ਹਾ ਦੀ ਕਾਪੀ ਆਪਣੇ ਮਿੱਤਰ ਐਂਡੀ ਸ਼ਰੋਇਡਰ ਨੂੰ ਵੀ ਦਿਖਾਈ; ਐਂਡੀ ਉਸ ਸਮੇਂ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਕ੍ਰੀਏਟਿਵ ਰਾਈਟਿੰਗ ਵਿਭਾਗ ਵਿਚ ਪ੍ਰੋਫੈਸਰ ਸੀ। ਉਸਨੇ ਕਿਹਾ ਮੈਂ ਇਹਨੂੰ ਪੜ੍ਹ ਤਾਂ ਨਹੀਂ ਸਕਦਾ ਪਰ ਵਿਦਿਆਰਥੀਆਂ ਨੂੰ ਵਿਖਾਉਣ ਵਾਸਤੇ ਇਹਦੀ ਕਾਪੀ ਲਾਇਬ੍ਰੇਰੀ ਵਿਚ ਜਰੂਰ ਰੱਖਣੀ ਚਾਹਾਂਗਾ।

***

ਲੀਲ੍ਹਾ ਬਾਰੇ ਚੋਣਵੀਆਂ ਰਾਵਾਂ

ਆਪਣੇ ਵੇਲੇ ਦਾ ਸਭ ਤੋਂ ਵਡਾ ਤੇ ਅ-ਡੁੱਬ ਜਹਾਜ “ਦਾ ਟਾਈਟੈਨਿਕ” ਪਹਿਲੀ ਯਾਤਰਾ ‘ਚ ਹੀ ਡੁੱਬ ਗਿਆ ਸੀ, ਟਾਈਟੈਨਿਕ ਦੇ ਅਨੁਪਾਤ ਦੀ ਪ੍ਰਕਾਸ਼ਨਾ ਦਾ ਕੀ ਭਰੋਸਾ? –ਸੁਰਜੀਤ ਹਾਂਸ

ਮੈਨੂੰ ਲਗਦਾ ਹੈ ਲੀਲ੍ਹਾ ਸਾਡੀ ਸਦੀ ਦੀਆਂ ਸਭ ਤੋਂ ਮਹੱਤਵਪੂਰਣ ਕਾਵਿ-ਪੁਸਤਕਾਂ ਵਿਚੋਂ ਇਕ ਹੈ। ਇਸ ਵਿਚ ਮੋਹਣ ਦੀ, ਵਿੰਨ੍ਹਣ ਦੀ, ਮੰਥਨ ਦੀ, ਝੰਜੋੜਨ ਦੀ ਅਲੋਕਾਰ ਸ਼ਕਤੀ ਹੈ  –ਸੁਰਜੀਤ ਪਾਤਰ

ਨਿਰਖ ਪਰਖ ਦਾ ਕੋਈ ਤਫ਼ਸਰਾ ਇਸ (ਲੀਲਾ) ਦੀਆਂ ਵਿਵੇਕੀ ਤੰਦਾਂ ਦੇ ਸੁਹਜ ਜਾਲ ਤਕ ਪੁਜਣ ਦੇ ਸਮਰੱਥ ਨਹੀਂ… ਇਕ ਤੋਂ ਵਧ ਪਾਠ ਉਪਰੰਤ ਖੁਦ ਸਾਹਿਤ ਪਾਰਖੂ ਨੂੰ ਆਪਣੇ ਚਿੰਤਨ-ਭਿਤ ਖੁਲ੍ਹਦੇ ਮਹਿਸੂਸ ਹੁੰਦੇ ਹਨ। ਬਹੁਤ ਘਟ ਕਿਤਾਬਾਂ ਇੰਨੀ ਤਾਕਤ ਵਾਲੀਆਂ ਹੁੰਦੀਆਂ ਹਨ। ਪੰਜਾਬੀ ਭਾਸ਼ਾ ਨੂੰ ਅਜਿਹੀ ਕਾਵਿ-ਪੋਥੀ ਦੀ ਜਿਵੇਂ ਦਹਾਕਿਆ ਤੋਂ ਉਡੀਕ ਸੀ – ਗੁਰਬਚਨ

ਲੀਲ੍ਹਾ ਪੰਜਾਬੀ ਕਵਿਤਾ ਵਿਚ ਹੁਣੇ ਹੁਣੇ ਵਾਪਰੀ ਇਕ ਘਟਨਾ ਹੈ। ਅਜਿਹੀ ਘਟਨਾ ਕਿਸੇ ਭਾਸ਼ਾ ਵਿਚ ਕਦੇ ਕਦੇ ਹੀ ਵਾਪਰਦੀ ਹੈ। ਇਹ ਘਟਨਾ ਇਸਦੇ ਵੱਡੇ ਆਕਾਰ (1053 ਪੰਨੇ) ਕਰਕੇ ਹੀ ਨਹੀਂ, ਸਗੋਂ ਇਸਦੀ ਅੰਦਰਲੀ ਕਾਵਿ ਸੰਰਚਨਾ ਅਤੇ ਇਕ ਵੱਖਰੇ ਪ੍ਰਯੋਗ ਕਰਕੇ ਵੀ ਹੈ… ਅਜਿਹੇ ਕਾਵਿ ਸੰਗ੍ਰਿਹ ਦੀ ਉਡੀਕ ਰਹਿੰਦੀ ਹੈ ਤੇ ਉਸ ਪਿਛੋਂ ਉਸ ਭਾਸ਼ਾ ਦੇ ਕਾਵਿ ਦੇ ਪ੍ਰਤਿਮਾਨ ਹੋਰ ਹੋ ਜਾਂਦੇ ਹਨ – ਡਾ: ਸੁਤਿੰਦਰ ਸਿੰਘ ਨੂਰ

ਇਸ ਕਵਿਤਾ ਨੇ ਪੰਜਾਬੀ ਵਿਚ ਕਵਿਤਾ ਦਾ ਮੁਹਾਵਰਾ ਹੀ ਬਦਲ ਦਿਤਾ ਹੈ। ਇਸ ਨੇ ਪੰਜਾਬ ਵਿਚ ਉਤਰ ਆਧੁਨਿਕ ਕਵਿਤਾ ਦਾ ਸਭ ਤੋਂ ਸੁਹਿਰਦ ਰੂਪ ਪਹਿਲੀ ਵਾਰ ਪੇਸ਼ ਕੀਤਾ ਹੈ ਇਸ ਕਿਤਾਬ ਦੀਆਂ ਕਵਿਤਾਵਾਂ ਨੇ ਪੰਜਾਬੀ ਸਾਹਿਤ ਤੇ ਸਭਿਆਚਾਰ ਦੀਆਂ ਕਈ ਸਿਧਾਂਤਕ ਮਾਨਤਾਵਾਂ ਨੂੰ ਵੀ ਪਲਟਾਇਆ ਹੈ। …ਨਵੇਂ ਕਵੀਆਂ ਲਈ ਇਸ ਕਵਿਤਾ ਨੂੰ ਅਣਡਿਠ ਕਰਕੇ ਕਵਿਤਾ ਲਿਖਣਾ ਸੰਭਵ ਨਹੀਂ ਹੋਵੇਗਾ – ਅਮਰਜੀਤ ਗਰੇਵਾਲ,  ਪੰਜ ਦਰਿਆ

ਮੇਰਾ ਯਕੀਨ ਹੈ ਇੱਕੀਵੀਂ ਸਦੀ ਦੇ ਪੰਜਾਬੀ ਕਾਵਿ ਨੂੰ ‘ਲੀਲ੍ਹਾ  ਤੋਂ ਉਸੇ ਤਰ੍ਹਾਂ ਦਾ ਚਿਰੰਜੀਵ ਕਾਵਿ ਹੁਲਾਰਾ ਮਿਲੇਗਾ, ਜਿਸ ਤਰ੍ਹਾਂ ਦਾ ਦੋ ਸਦੀਆਂ ਪਹਿਲਾਂ ਕੌਲਰਿਜ/ਵਰਡਜ਼ਵਰਥ ਦੇ ਸਾਂਝੇ ਕਾਵਿ ਸੰਗ੍ਰਹਿ ‘ਲਿਰੀਕਲ ਬੈਲਡਜ਼’ (1798 ਈ:) ਤੋਂ ਅੰਗਰੇਜ਼ੀ ਕਾਵਿ ਨੂੰ ਮਿਲਿਆ ਸੀ – ਹਰਿੰਦਰ ਸਿੰਘ ਮਹਿਬੂਬ

ਲੀਲ੍ਹਾ ਦੀਆਂ ਕਵਿਤਾਵਾਂ ਅਗੇਰੇ ਕਾਵਿ ਨੂੰ ਪ੍ਰੇਰਤ ਕਰਦੀਆਂ ਹਨ। ਮੈਂ ਇਸ ਕਾਵਿ ਸੰਗ੍ਰਿਹ ਦਾ ਪਾਠ ਕਰਦਿਆਂ ਸੱਤ ਨਵੇਂ ਗੀਤ ਲਿਖੇ ਹਨ – ਡਾ: ਮੋਹਨਜੀਤ

ਇਕ ਕਵੀ ਦਾ ਦੂਜੇ ਕਵੀ ਨੂੰ ultimate compliment ਸ਼ਾਇਦ ਇਹ ਹੁੰਦਾ ਹੈ ਕਿ ਉਹਦੀ ਕਵਿਤਾ ਪੜ੍ਹਦਿਆਂ ਖ਼ੁਦ ਵੀ ਕਵਿਤਾ ਲਿਖਣ ਨੂੰ ਜੀਅ ਕਰੇ। ਲੀਲ੍ਹਾ ਪੜ੍ਹਦਿਆਂ ਮੇਰੇ ਧੁਰ ਅੰਦਰ ਵਸਿਆ ਰਚਿਆ ਲਫ਼ਜ਼ਾਂ ਤੇ ਬੋਲੀ ਲਈ ਪਿਆਰ ਜਾਗਦਾ ਹੈ – ਡਾ: ਅੰਬਰੀਸ਼

ਇਸ ਪੁਸਤਕ ਦੀ ਕਲਾਸਿਕ ਸ਼ਕਤੀ ਇਸ ਗੱਲ ਤੋਂ ਵੀ ਜ਼ਾਹਰ ਹੈ ਕਿ ਇਸ ਦਾ ਕਾਵਿ-ਵਸਤੂ ਬਾਜ਼ਾਰੂ ਸਭਿਆਚਾਰ ਤੋਂ ਨਾਬਰ ਹੋ ਕੇ ਉਸਨੂੰ ਵੰਗਾਰਦਾ ਹੈ –ਪ੍ਰੋ: ਕੇਸਰ ਸਿੰਘ ਕੇਸਰ

ਇਹ ਸ਼ਾਇਰੀ ਇਹ ਸੰਕੇਤ ਦਿੰਦੀ ਹੈ ਕਿ ਕਵਿਤਾ ਸਿਰਫ਼ ਪਿਆਰ ਵਿਚ ਮੋਏ ਬੰਦਿਆਂ ਦੇ ਬੋਲ ਨਹੀਂ ਅਤੇ ਨਾ ਹੀ ਨਿਜੀ ਪੀੜਾ ਦਾ ਤਿੱਖਾ ਵਿਰਲਾਪ ਹੈ …ਇਹ ਸ਼ਾਇਰੀ ਇਕ ਅਜਿਹੀ ਗੂੜ੍ਹੀ ਲਕੀਰ ਸਿਰਜਦੀ ਹੈ ਜੋ ਪੰਜਾਬੀ ਸ਼ਾਇਰੀ ਦੇ ਭਵਿੱਖ ਦੀ ਸੂਚਕ ਬਣ ਰਹੀ ਹੈ –ਪ੍ਰੋ: ਅਮਰਜੀਤ ਸਿੰਘ ਕਾਂਗ

ਕਵਿਤਾ ਨੂੰ ਰੱਬੀ ਇਲਹਾਮ ਮੰਨਿਆ ਗਿਆ ਹੈ। ਕਹਿੰਦੇ ਨੇ ਜਦੋਂ ਕਾਦਰ ਦੀ ਕਿਰਪਾ ਹੁੰਦੀ ਹੈ ਤਾਂ ਕਵੀ ਸੁੰਦਰ ਰਚਨਾ ਕਰਦਾ ਹੈ ਜਿਸਨੂੰ ਕੁਝ ਸਮੇਂ ਪਿੱਛੋਂ ਪੜ੍ਹਨ ਤੇ ਉਹ ਖੁਦ ਵੀ ਹੈਰਾਨ ਹੋ ਕੇ ਕਹਿੰਦਾ ਹੈ, ਕੀ ਇਹ ਕਵਿਤਾ ਮੇਰੀ ਹੀ ਰਚੀ ਹੋਈ ਹੈ? ਨਵੀਂ ਛਪ ਕੇ ਆਈ ਪੁਸਤਕ ਲੀਲ੍ਹਾ ਨਿਸਚੇ ਹੀ ਉਪ੍ਰੋਕਤ ਧਾਰਨਾਵਾਂ ਤੇ ਪੂਰੀ ਉਤਰਦੀ ਹੈ –ਕੁਲਦੀਪ ਸਿੰਘ ਬੇਦੀ, ਜੱਗਬਾਣੀ  

“The Jury especially underlined the significance of their path breaking work, Leela, which runs over a thousand pages and remains unparalleled in the history of Punjabi literature for its courage to explore and experiment….”

Leela has been aptly described as a book of epic dimensions, one of the most important poetry books of the twentieth century, and an all-time classic.”–  Anād Foundation jury of scholars on awarding Leela, Delhi, 2010.

“The all-time Punjabi classic Leela written by two brothers, Navtej Bharati and Ajmer Rode, has come up for public discussion once again” –Amrita Chaudhry in Indian Express, 2009

“Ajmer Rode and Navtej Bharati are two of the world’s most acclaimed Punjabi poets” – Shelagh Rogers, host of the popular CBC Radio program, Sounds Like Canada, interviewing the authors on the program.”

Leela Back cover 001